ਮੋਬਾਈਲ ਐਪ ਡਿਵੈਲਪਮੈਂਟ ਅਤੇ ਡਿਜੀਟਲ ਮਾਰਕੀਟਿੰਗ ਕੋਰਸ ਦਾ ਵਲੈਡੀਕਟਰੀ ਸੈਸ਼ਨ  16 ਜਨਵਰੀ 2021ਤੋਂ ਆਈਟਿੰਕਰ ਦੇ ਸਹਿਯੋਗ ਨਾਲ ਸ਼ੁਰੂ ਹੋਇਆ, ਛੇ ਹਫ਼ਤਿਆਂ ਦਾ ਇਹ ਕੋਰਸ, ਜੀ ਜੀ ਡੀ ਐਸ ਡੀ ਕਾਲਜ, ਖੇੜੀ ਗੁਰਨਾ ਵਿਖੇ ਅੱਜ ਸਫਲਤਾਪੂਰਵਕ ਪੂਰਾ ਹੋਇਆ।ਇਹ ਪ੍ਰੋਗਰਾਮ ਤਕਨੀਕੀ ਅਤੇ ਹੋਰ ਉਦਯੋਗਿਕ ਹੁਨਰ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ। ਇਸ ਵਿਚ ਕਾਲਜ ਦੇ 18 ਵਿਦਿਆਰਥੀਆਂ ਅਤੇ 2 ਅਧਿਆਪਕਾਂ ਨੇ ਭਾਗ ਲਿਆ।   ਕਾਲਜ ਕੈਂਪਸ ਵਿੱਚ 26 ਫਰਵਰੀ, 2021 ਨੂੰ ਆਯੋਜਤ ਵੈਲੀਡੀਕਟਰੀ ਸਮਾਰੋਹ ਵਿੱਚ ਕਾਲਜ ਪ੍ਰਿ. ਪ੍ਰੋ: ਡਾ: ਰਮਾ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਸ੍ਰੀ ਅਸ਼ੀਸ਼ ਜੈਨ, ਆਈ ਟਿੰਕਰ ਦੇ ਮੁੱਖ ਹੈਪੀਨੇਸ ਅਧਿਕਾਰੀ ਨੇ ਉਜਾਗਰ ਕੀਤਾ ਕਿ ਪ੍ਰੋਗਰਾਮ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਵਿਚ ਉੱਦਮੀਕਰਨ ਅਤੇ ਰੁਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣਾ ਹੈ। ਵਿਦਿਆਰਥੀਆਂ ਦੁਆਰਾ ਬਣਾਈ ਗਈ ਐਪ ਪਲੇਅ ਸਟੋਰ 'ਤੇ ਵੀ ਉਪਲਬਧ ਹੋਵੇਗੀ।  ਹਰੇਕ ਸਮੂਹ ਦੁਆਰਾ ਵਿਕਸਿਤ ਐਪ ਦਾ ਡੈਮੋ ਦਿੱਤਾ ਗਿਆ। ਫੈਕਲਟੀ ਮੈਂਬਰਾਂ ਨੇ ਆਪਣੀ ਐਪ ਵੀ ਦਿਖਾਈ ਜੋ ਉਨ੍ਹਾਂ ਨੇ ਪੀ ਪੀ ਟੀ ਅਤੇ ਹੋਰ ਅਧਿਐਨ ਸਮੱਗਰੀ ਨੂੰ ਸਾਂਝਾ ਕਰਨ ਲਈ ਤਿਆਰ ਕੀਤੀ। ਕੋਰਸ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਕੁਝ ਵਿਦਿਅਰਥੀਆਂ ਨੁੰ ਉਹਨਾਂ ਦੀ ਕੁਸ਼ਲਤਾ ਦੇ ਅਧਾਰ ਤੇ, ਆਈਟਿੰਕਰ ਦੁਆਰਾ ਰੁਜ਼ਗਾਰ ਪੱਤਰ ਦੀ ਪੇਸ਼ਕਸ਼ ਕੀਤੀ ਗਈ ਇਹ ਵਿਦਿਆਰਥੀ ਸਨ- ਰਾਹੁਲ ਕਥੂਰੀਆ, ਆਂਚਲ ਰਾਣਾ ਅਤੇ ਸੁਮਨਜੀਤ ਕੌਰ। 

 ਆਪਣੀ ਸਮਾਪਤੀ ਟਿੱਪਣੀ ਵਿੱਚ ਮੇਜਰਜ ਜਨਰਲ ਏ.ਕੇ.ਸ਼ੋਰੀ (ਚੇਅਰਮੈਨ) ਨੇ ਇਸ ਵਿਲੱਖਣ ਅਤੇ ਅਗਾਂਹ ਵਧੂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਲਜ ਦੁਆਰਾ ਕੀਤੀ ਗਈ ਇਹ ਪਹਿਲ ਇਸ ਕਾਲਜ ਨੂੰ ਵਿਲੱਖਣ ਅਤੇ ਵੱਖਰਾ ਬਣਾਉਣ ਲਈ  ਨਿਸ਼ਚਤ ਰੂਪ ਵਿੱਚ ਇਕ ਅਗਾਂਹ ਵਧੂ ਕਦਮ ਹੈ। ਕਾਲਜ ਮੈਨੇਜਮੈਂਟ ਨੇ ਵੀ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਵਧਾਈ ਦਿੱਤੀ।ਸੈਸ਼ਨ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।


Post a Comment

Previous Post Next Post