- 9 ਤੋਂ 11 ਉਮਰ ਵਰਗ ਦੀ ਸਕੇਟਿੰਗ ਚੈਂਪੀਅਨ ‘ਮਹਿਰੀਨ’ ਦਾ ਹੋਇਆ ਵਿਸ਼ੇਸ਼ ਸਨਮਾਨ



ਮੋਹਾਲੀ 

ਜ਼ਿਲ੍ਹਾ ਮੋਹਾਲੀ ਦੇ ਪਿੰਡ ਸੋਹਾਣਾ ਦੀ ਜੰਮਪਲ ਅਤੇ ਵਾਈ.ਪੀ.ਐਸ. ਸਕੂਡ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਸਕੇਟਿੰਗ ਖਿਡਾਰਨ ਮਹਿਰੀਨ ਕੌਰ ਬੈਦਵਾਨ ਇਨਲਾਈਨ ਸਕੇਟਿੰਗ ਦੀ ਖੇਡ ਵਿੱਚ ਛੋਟੀ ਉਮਰੇ ਹੀ ਜਿੱਥੇ ਵੱਡੀਆਂ ਮੱਲਾਂ ਮਾਰ ਚੁੱਕੀ ਹੈ ਉਥੇ ਹੀ ਹੁਣ ਉਹ ਹੁਣ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਣ ਜਾ ਰਹੀ ਨੈਸ਼ਨਲ ਸਕੇਟਿੰਗ ਚੈਂਪੀਅਨ ਵਿੱਚ ਵੀ ਪੰਜਾਬ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਪਿੰਡ ਸੋਹਾਣਾ ਦੇ ਵਸਨੀਕ ਸ੍ਰ. ਮਾਨ ਸਿੰਘ ਸੋਹਾਣਾ ਦੀ ਪੋਤਰੀ, ਐਡਵੋਕੇਟ ਗਗਨਦੀਪ ਸਿੰਘ ਦੀ ਬੇਟੀ ਮਹਿਰੀਨ ਕੌਰ ਬੈਦਵਾਨ ਦਾ ਅੱਜ ਪਿੰਡ ਸੋਹਾਣਾ ਵਿੱਚ ਸਿਰੋਪਾ ਭੇਂਟ ਕਰਕੇ ਸਨਮਾਨ ਕੀਤਾ ਗਿਆ ਅਤੇ ਉਸ ਦੇ ਜੀਵਨ ਵਿੱਚ ਹੋਰ ਅੱਗੇ ਵਧਣ ਦੀ ਕਾਮਨਾ ਵੀ ਕੀਤੀ ਗਈ। 

ਇਸ ਮੌਕੇ ਗੱਲਬਾਤ ਕਰਦਿਆਂ ਲੇਬਰਫੈੱਡ ਪੰਜਾਬ ਦੇ ਸਾਬਕਾ ਐਮ.ਡੀ. ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਛੋਟੀ ਬੱਚੀ ਮਹਿਰੀਨ ਬੈਦਵਾਨ ਨੇ ਇੰਨੀ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ। ਉਨ੍ਹਾਂ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਹ ਛੋਟੀ ਬੱਚੀ ਉਨ੍ਹਾਂ ਦੇ ਹੀ ਪਿੰਡ ਸੋਹਾਣਾ ਦੀ ਜੰਮਪਲ ਹੈ ਜਿਸ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ।

ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਹਿਰੀਨ ਬੈਦਵਾਨ ਸਾਲ 2018 ਵਿੱਚ ਵਿਸ਼ਾਖਾਪਟਨਮ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਖੇਡ ਚੁੱਕੀ ਹੈ, ਉਸ ਉਪਰੰਤ ਇਸੇ ਸਾਲ ਜਨਵਰੀ ਮਹੀਨੇ ਵਿੱਚ ਹੋਈ ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ ਤਿੰਨ ਗੋਲਡ ਮੈਡਲ ਜਿੱਤ ਚੁੱਕੀ ਹੈ। ਪਟਿਆਲਾ ਵਿਖੇ ਹੋਈ 32ਵੀਂ ਪੰਜਾਬ ਰੋਲਰ ਇਨਲਾਈਨ ਸਕੇਟਿੰਗ ਵਿੱਚ ਮਹਿਰੀਨ ਦੋ ਗੋਲਡ ਮੈਡਲ ਜਿੱਤ ਚੁੱਕੀ ਹੈ। ਹੁਣ ਉਹ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਇਸ ਮੌਕੇ ਹਾਜ਼ਰ ਹਰਜਿੰਦਰ ਕੌਰ ਬੈਦਵਾਨ ਕੌਂਸਲਰ ਸੁਰਿੰਦਰ ਸਿੰਘ ਰੋਡਾ, ਸਾਬਕਾ ਕੌਂਸਲਰ ਦਵਿੰਦਰ ਸਿੰਘ ਨੰਬਰਦਾਰ, ਐਡਵੋਕੇਟ ਗਗਨਦੀਪ ਸਿੰਘ, ਬਲਵੀਰ ਕੌਰ ਸੋਹਾਣਾ ਸਾਬਕਾ ਸੰਮਤੀ ਮੈਂਬਰ, ਡਾ. ਰਣਜੀਤ ਕੌਰ, ਕਰਮਜੀਤ ਸਿੰਘ ਮੌਲੀ ਬੈਦਵਾਨ, ਅਮਨ ਪੂਨੀਆਂ, ਰੋਹਿਤ ਸ਼ਰਮਾ ਆਦਿ ਨੇ ਵੀ ਛੋਟੀ ਬੱਚੀ ਦੀਆਂ ਪ੍ਰਾਪਤੀਆਂ ਉਤੇ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Post a Comment

أحدث أقدم