- ਪੰਜਾਬੀ ਜੇ ਤਮਗੇ ਜਿੱਤਣ ਤਾਂ ਭਾਰਤੀ ਪਰ ਹੱਕ ਮੰਗਣ ਤਾਂ ਮਾੜੇ- ਸਰਬੰਸ ਪ੍ਤੀਕ ਸਿੰਘ
ਚੰਡੀਗੜ੍ਹ
ਭਾਰਤੀ ਕਿਸਾਨ ਯੂਨੀਅਨ (ਚਡੂੰਨੀ), ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਤੇ ਪਿੰਡ ਵਾਸੀਆਂ ਨੇ ਭਾਰਤੀ ਹਾਕੀ ਟੀਮ ਵਲੋਂ ਓਲੰਪਿਕ ਵਿੱਚ ਤੀਜੇ ਨੰਬਰ ਤੇ ਆਉਣ ਅਤੇ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਸਾਂਝਾ ਕਰਦੇ ਹੋਏ ਲੱਡੂ ਵੰਡੇ। ਪ੍ਧਾਨ ਕਿਰਪਾਲ ਸਿੰਘ, ਪਰਮਿੰਦਰ ਸਿੰਘ ਧਨਾਸ, ਦਮਨਪ੍ੀਤ ਸਿੰਘ, ਰਾਜ ਕੌਰ ਗਿੱਲ, ਸ਼ਰਵੇਸ ਯਾਦਵ ਨੇ ਲੱਡੂ ਵੰਡਦਿਆਂ ਕਿਹਾ ਕਿ ਜੇਕਰ ਪੰਜਾਬੀ ਦੇਸ਼ ਲਈ ਤਮਗੇ ਜਿੱਤਣ ਤਾਂ ਭਾਰਤੀ ਪਰ ਜੇਕਰ ਕਿਤੇ ਹੱਕ ਮੰਗਣ ਦੀ ਗੱਲ ਕਰ ਬੈਠਣ ਤਾਂ ਸ਼ਰਾਰਤੀ ਆਨਸਰ, ਅੱਤਵਾਦੀ, ਖਾਲਿਸਤਾਨੀ, ਵੇਹਲੜ, ਫੁੱਕਰੇ ਆਦਿ। ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ 19 ਖਿਡਾਰੀਆਂ ਵਿੱਚ 10 ਖਿਡਾਰੀ ਪੰਜਾਬੀ ਹਨ। ਸਰਕਾਰਾਂ ਦੀਆਂ ਦੁਹਰੀਆਂ ਨੀਤੀਆਂ ਦੀ ਗੱਲ ਕਰਦਿਆਂ ਗਾਇਕ, ਗੀਤਕਾਰ, ਅਦਾਕਾਰ ਤੇ ਭਾਰਤੀ ਕਿਸਾਨ ਯੂਨੀਅਨ (ਚਡੂੰਨੀ) ਦੇ ਕੌਮੀ ਕੋਰ ਕਮੇਟੀ ਮੈਂਬਰ ਸਰਬੰਸ ਪ੍ਤੀਕ ਸਿੰਘ ਉਰਫ ਪ੍ਤੀਕ ਮਾਣ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਬੈਠਿਆਂ ਕਈ ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਹ ਕਿਸਾਨਾਂ ਵਲੋਂ ਚਲਾਈ ਜਾ ਰਹੀ ਸਮਾਨਂਤਰ ਸੰਸਦ ਵਿੱਚ ਵੀ ਹਿੱਸਾ ਲੈ ਚੁੱਕਾ ਹੈ ਅਤੇ ਚੰਡੀਗੜ੍ਹ, ਮੁਹਾਲੀ ਬਾਰੇ ਵਿਚਾਰ ਰੱਖ ਚੁੱਕਿਆ ਹੈ।
إرسال تعليق