ਚੰਡੀਗੜ੍ਹ 27 ( ) ਭਾਰਤ ਦੇਸ਼ ਵਿਚ ਜਿਥੇ ਆਪੋ-ਧਾਪੀ ਪਈ ਹੋਈ ਹੈ ਹੇਰਾਫੇਰੀ, ਰਿਸ਼ਵਤਖ਼ੋਰੀ, ਭਾਈ ਭਤੀਜਾ ਵਾਦ ਪੂਰੀ ਜੋਰਾਂ ਉਤੇ ਹੈ ਉਥੇ ਹੀ ਦਲੇਰੀ ਤੇ ਇਮਾਨਦਾਰੀ ਹਾਲੇ ਜਿਉਦੀ ਹੈ। ਇਥੋਂ ਦੇ ਵਸਨੀਕ ਸਰਦੂਲ ਸਿੰਘ ਅਬਰਾਵਾਂ ਨੇ ਦੱਸਿਆ ਕਿ ਉਹ ਆਪਣੀ ਸੱਸ ਦੀ ਅੰਤਮ ਅਰਦਾਸ ਵਿੱਚ ਪਤਨੀ ਹਰਬੰਸ ਕੌਰ ਨਾਲ ਇਥੋਂ ਤੋ ਦਬਖੇੜਾ, ਲਾਂਡਵੇ ਜਾ ਰਿਹਾ ਸੀ, ਬਲਦੇਵ ਨਗਰ, ਅੰਬਾਲਾ ਦੇ ਪੁੱਲ ਉਤੇ ਐਕਟਿਵਾ ਰਾਹੀਂ ਜਾ ਰਿਹਾ ਸੀ ਤਦ ਬੈਂਕ ਦੀ ਪਾਸਬੁੱਕ, ਚੈਕਬੁੱਕ, ਪਾਸਪੋਰਟ, ਪੀਜੀ ਆਈ ਦੇ ਬਣੇ ਕਾਰਡ, ਦਵਾਈਆਂ, ਆਧਾਰ ਕਾਰਡ ਆਦਿ ਵਾਲਾ ਬੈਗ ਸੜਕ ਉੱਤੇ ਡਿੱਗ ਗਿਆ। 20 ਕਿਲੋਮੀਟਰ ਅੱਗੇ ਲੰਘ ਕੇ ਵੇਖਿਆ , ਹਰਬੰਸ ਕੌਰ ਥੋੜਾ ਘਬਰਾ ਗਈ ਪਰ ਉਸ ਨੂੰ ਕਿਹਾ ਗਿਆ ਕਿ ਅਸੀਂ ਕਿਸੇ ਦਾ ਕਦੇ ਵੀ ਮਾੜਾ ਨਹੀਂ ਸੋਚਿਆ, ਕਰਿਆ। ਵਾਹਿਗੁਰੂ ਦੇ ਪੁੱਤ ਹਾਂ ਆਪੇ ਭਲੀ ਕਰੁ। ਤੁਰੰਤ ਇੱਕ ਫੋਨ ਆਇਆ ਜਿਨ੍ਹਾਂ ਨੇ ਆਪਣੀ ਪਛਾਣ ਵਿਕਾਸ ਅੰਬਾਲਾ ਵਜੋਂ ਕਰਵਾਈ ਅਤੇ ਕਿਹਾ ਕਿ ਉਹ ਬੈਗ ਨੂੰ ਸੜਕ ਉੱਤੇ ਪਿਆ ਵੇਖ ਲਿਆ ਅਤੇ ਕਈ ਗੱਡੀਆਂ ਉਤੋ ਦੀ ਨਿਕਲ ਗਈਆਂ ਪਰ ਕਿਸੇ ਨੇ ਬੈਗ ਚੁੱਕਣ ਦੀ ਹਿੰਮਤ ਨਾ ਕੀਤੀ ਫਿਰ ਉਸ ਨੇ ਦਲੇਰੀ ਕਰ ਪਹਿਲਾਂ ਦੋ ਕੁ ਢੁੱਡੇ ਮਾਰ ਕੇ ਵੇਖਿਆ ਕਿ ਕੋਈ ਖਤਰਨਾਕ ਸਮਗਰੀ ਨਾ ਹੋਵੇ। ਬੈਗ ਉਸ ਕੋਲ ਹੈ। ਅੱਜ ਅਸੀਂ ਦੋਵੇ ਅੰਬਾਲਾ ਸ਼ਹਿਰ ਸ਼੍ਰੀ ਵਿਕਾਸ ਨੂੰ ਮਿਲੇ ਅਤੇ ਉਸਨੇ ਬੈਗ ਹਵਾਲੇ ਕਰ ਦਿੱਤਾ।
ਮੈਂ ਸਰਦੂਲ ਸਿੰਘ ਅਬਰਾਵਾਂ ਵਲੋਂ
ਵਿਕਾਸ ਅੰਬਾਲਾ ਦਾ ਵਟਸਐਪ ਨੰਬਰ ਸ਼ੇਅਰ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋ ਵੱਧ ਇਨਸਾਫ਼ ਪਸੰਦ ਉਸਨੂੰ ਇਮਾਨਦਾਰੀ ਅਤੇ ਦਲੇਰੀ ਲਈ ਵਧਾਈ ਦੇ ਸਕਣ।
+917206081841
ਹਰਿਆਣਾ ਸਰਕਾਰ ਨੂੰ ਸਨਿਮਰ ਬੇਨਤੀ ਹੈ ਕਿ 15 ਅਗਸਤ ਜਾਂ 26 ਜਨਵਰੀ ਨੂੰ ਸ੍ੀ ਵਿਕਾਸ ਅੰਬਾਲਾ ਨੂੰ ਦਲੇਰ ਤੇ ਇਮਾਨਦਾਰ ਵਜੋਂ ਸਨਮਾਨਿਤ ਕਰੇ
Post a Comment